0
  • An empty cart

    You have no item in your shopping cart

Enter your keyword

ਸੁੰਦਰ ਲਿਖਾਈ (ਪੋਸਟਰ ਮੇਕਿੰਗ) ਅਤੇ ਪੈਂਤੀ ਅੱਖਰੀ ਮੁਕਾਬਲਿਆਂ ਦਾ ਆਯੋਜਨ।

ਸੁੰਦਰ ਲਿਖਾਈ (ਪੋਸਟਰ ਮੇਕਿੰਗ) ਅਤੇ ਪੈਂਤੀ ਅੱਖਰੀ ਮੁਕਾਬਲਿਆਂ ਦਾ ਆਯੋਜਨ।

ਸਥਾਨਕ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਫਗਵਾੜਾ ਦੇ ਪ੍ਰਿੰਸੀਪਲ ਡਾ.ਸਵਿੰਦਰ ਪਾਲ ਦੀ ਸੁਯੋਗ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਸੁੰਦਰ ਲਿਖਾਈ (ਪੋਸਟਰ ਮੇਕਿੰਗ) ਅਤੇ ਪੈਂਤੀ ਅੱਖਰੀ ਅੰਤਰ-ਕਲਾਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਲਗਭਗ 80 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਪੂਰਨ ਹਿੱਸਾ ਲਿਆ।
ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਬਣਾਏ ਗਏ ਪੋਸਟਰਾਂ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ। ਪੈਂਤੀ ਅੱਖਰੀ ਮੁਕਾਬਲਿਆਂ ਵਿੱਚ ਬੜੇ ਸੋਹਣੇ ਅਤੇ ਸੁਚੱਜੇ ਢੰਗ ਨਾਲ ਵਰਨਮਾਲਾ ਨੂੰ ਵੱਖ ਵੱਖ ਰੰਗਾਂ ਰਾਹੀਂ ਪ੍ਰਦਰਸ਼ਿਤ ਕੀਤਾ। ਪੋਸਟਰ ਮੇਕਿੰਗ ਮੁਕਾਬਲਿਆਂ ਦੇ ਜੇਤੂ ਉਮੀਦਵਾਰ ਅਨਮੋਲ ਕੌਰ +1 ਨਾਨ ਮੈਡੀਕਲ ਅਤੇ ਸੁਖਰਾਜ ਦੀਪ ਕੌਰ ਦੀ +1 ਨਾਨ ਮੈਡੀਕਲ ਰਹੇ। ਇਸੇ ਤਰ੍ਹਾਂ 35 ਅੱਖਰੀ ਮੁਕਾਬਲਿਆਂ ਵਿੱਚ ਤਾਨੀਆ ਬੀ.ਏ ਸਮੈਸਟਰ ਤੀਜਾ ਅਤੇ ਰੌਸ਼ਨੀ ਬੀ.ਏ ਸਮੈਸਟਰ ਤੀਜਾ ਸਨ।
ਇਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਹੌਸਲਾ ਅਫਜ਼ਾਈ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸਵਿੰਦਰ ਪਾਲ ਜੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਇਸ ਕਰਕੇ ਜ਼ਰੂਰੀ ਬਣਦਾ ਹੈ ਕਿ ਇਹ ਮੁਕਾਬਲੇ ਸਾਨੂੰ ਸਾਡੇ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਦੇ ਹਨ। ਉਨ੍ਹਾਂ ਨੇ ਇਸ ਮੁਕਾਬਲੇ ਦੇ ਆਯੋਜਨ ਲਈ ਪੰਜਾਬੀ ਵਿਭਾਗ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ।